Friday, March 7, 2008

Sweet 5abans

ਹੋ... ਬਈ ਪਿੰਡਾਂ ਵਿੱਚੋਂ ਪਿੰਡ ਸੁਣੀਦਾ,
ਪਿੰਡ ਸੁਣਦੇ ਜਗਰਾਵਾਂ,
ਬਈ ਬੋਹੜਾਂ ਵਰਗੇ ਬਾਬੇ ਵਸਦੇ ਰੱਬ ਵਰਗੀਆਂ ਮਾਵਾਂ,
ਜਾਨੋਂ ਪਿਆਰੇ ਵੀਰ ਤੇ ਬੇਲੀ ਸੱਜੀਆਂ ਖੱਬੀਆਂ ਬਾਹਵਾਂ,
ਵੈਰੀ ਖਾਤਰ ਰਫਲ ਗੰਡਾਸੇ ਯਾਰ ਨੂੰ ਕਰਦੇ ਛਾਵਾਂ,
ਬਈ ਰੋਸ਼ਨੀਆਂ ਦਾ ਲੱਗਦਾ ਮੇਲਾ ਨਾਲ਼ ਮੰਨਾਉਂਦੇ ਚਾਵਾਂ,
ਕਿਰਪਾ ਸਤਗੁਰ ਦੀ ਗੁਣ ਸਤਗੁਰ ਦੇ ਗਾਵਾਂ,
ਕਿਰਪਾ ਦਾਤੇ ਦੀ ਮੁੱਕਦੀ ਗੱਲ ਸੁਣਾਵਾਂ.......